Wednesday, 2 September 2020

10 Lines on Lohri in Punjabi

10 Lines on Lohri in Punjabi
 1. ਲੋਹੜੀ ਪੰਜਾਬੀਆਂ ਦਾ ਹਰਮਨ ਪਿਆਰਾ ਤਿਉਹਾਰ ਹੈ। ਇਹ ਤਿਉਹਾਰ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ। ਪੰਜਾਬ ਦੇ ਲੋਕ-ਜੀਵਨ ਵਿਚ ਇਸ ਤਿਉਹਾਰ ਦੀ ਬਹੁਤ ਮਹੱਤਤਾ ਹੈ।
 2. ਲੋਹੜੀ ਮਨਾਉਣ ਸਬੰਧੀ ਕਈ ਧਾਰਨਾਵਾਂ ਪ੍ਰਚੱਲਿਤ ਹਨ। ਕਿਹਾ ਜਾਂਦਾ ਹੈ ਕਿ ਹੋਲਿਕਾ ਅਤੇ ਲੋਹੜੀ ਹਰਨਾਕਸ਼ ਦੀਆਂ ਦੋ ਭੈਣਾਂ ਸਨ। ਇਨ੍ਹਾਂ ਨੂੰ ਵਰ ਮਿਲਿਆ ਹੋਇਆ ਸੀ ਕਿ ਅੱਗ ਉਨ੍ਹਾਂ ਨੂੰ ਸਾੜ ਨਹੀਂ ਸੀ ਸਕਦੀ। ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਰੱਬ ਦਾ ਭਗਤ ਸੀ।
 3. ਉਹ ਆਪਣੇ ਪਿਤਾ ਦੀ ਥਾਂ ਰੱਬ ਨੂੰ ਪੁਜਦਾ ਸੀ, ਜਿਸ ਕਰਕੇ ਹਰਨਾਕਸ਼ ਉਸ ਨੂੰ ਘਣਾ ਕਰਦਾ ਸੀ ਅਤੇ ਮਰਵਾਉਣਾ ਚਾਹੁੰਦਾ ਸੀ। ਇਕ ਦਿਨ ਹਰਨਾਕਸ਼ ਨੇ ਹੋਲਿਕਾ ਨੂੰ ਕਿਹਾ ਕਿ ਉਹ ਪਹਿਲਾਦ ਨੂੰ ਗੋਦੀ ਵਿਚ ਲੈ ਕੇ ਬਲਦੀ ਚਿਖਾ ਵਿਚ ਬੈਠ ਜਾਵੇ।
 4. ਉਹ ਬਲਦੀ ਹੋਈ ਚਿਖਾ ਵਿਚ ਬੈਠ ਗਈ। ਵਰ ਦੇ ਬਾਵਜੂਦ ਵੀ ਉਹ ਤਾਂ ਸੜ ਗਈ ਪਰ ਪ੍ਰਹਿਲਾਦ ਦਾ ਵਾਲ ਵਿੰਗਾ ਨਾ ਹੋਇਆ।
 5. ਇਸ ਮਗਰੋਂ ਹਰਨਾਕਸ਼ਨੇ ਲੋਹੜੀ ਨੂੰ ਵੀ ਅਜਿਹਾ ਹੀਕਰਨ ਨੂੰਕਿਹਾ। ਉਹ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਚਿਖਾ ਵਿਚ ਜਾ ਬੈਠੀ ਪਰ ਲੋਹੜੀ ਆਪ ਸੜ ਗਈ ਤੇ ਪ੍ਰਹਿਲਾਦ ਬਚ ਗਿਆ।
 6. ਉਦੋਂ ਤੋਂ ਲੋਕ ਆਪਣੀ ਲੰਮੇਰੀ ਉਮਰ ਦੀਕਾਮਨਾ ਲਈ ਲੋਹੜੀ ਬਾਲਣ ਲੱਗੇ ਤਾਂ ਜੋ ਸਾਰਿਆਂ ਦੀ ਉਮਰ ਪਹਿਲਾ ਵਾਂਗ ਲੰਬੀ ਹੋਵੇ। ਇਸਦਿਨ ਭੈਣਾਂ ਅਤੇ ਭਰਾਵਾਂ ਤੇ ਮਾਪੇ ਆਪਣੇ ਬੱਚਿਆਂ ਦੀ ਲਮੇਰੀ ਉਮਰ ਲਈ ਪ੍ਰਾਰਥਨਾਵਾਂ ਕਰਦੇ ਹਨ।
 7. ਕਈ ਕਹਿੰਦੇ ਹਨ ਕਿ ਲੋਹੜੀ ਦੀ ਕਹਾਣੀ ਉਸ ਲੋਹਨੀ ਦੇਵੀ ਨਾਲ ਸਬੰਧ ਰੱਖਦੀ ਹੈ, ਜਿਸ ਨੇ ਇਕ ਭੈੜੇ ਦੈਤ ਨੂੰ ਸਾੜ ਕੇ ਸਵਾਹ ਕਰ ਦਿੱਤਾ ਸੀ। ਉਦੋਂ ਤੋਂ ਲੋਕ ਉਹਦੀ ਯਾਦ ਨੂੰ ਸੁਲਗਾ-ਸੁਲਗਾ ਕੇ ਯਾਦ ਕਰਦੇ ਹਨ।
 8. ਪੰਜਾਬ ਵਿੱਚ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿਚ ‘ਸੁੰਦਰ-ਮੁੰਦਰੀਏ ਨਾਂ ਦਾ ਗੀਤ ਬੜਾ ਪ੍ਰਸਿੱਧ ਹੈ। ਇਹ ਲੋਹੜੀ ਦੇ ਪਿਛੋਕੜ ਨਾਲ ਜੁੜੀ ਇਕ ਕਹਾਣੀ ਬਿਆਨ ਕਰਦਾ ਹੈ। ਇਹ ਕਹਾਣੀ ਮੁਗਲ ਸਮਰਾਟ ਅਕਬਰ ਦੇ ਸਮਕਾਲੀ ਦੁੱਲਾ ਭੱਟੀ ਨਾਲ ਸਬੰਧਤ ਹੈ :
ਸੁੰਦਰ ਮੁੰਦਰੀਏ ਹੋ ।
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ ਦੁੱਲੇ
ਧੀ ਵਿਆਹੀ ਹੋ ਸੇਰ ਸ਼ੱਕਰ ਪਾਈ ਹੋ
 1. ਲੋਹੜੀ ਦੇ ਤਿਉਹਾਰ ਨਾਲ ਮਨੁੱਖ ਦੀ ਆਪਣੀ ਵੰਸ਼ ਨੂੰ ਚਾਲੂ ਰੱਖਣ ਦੀ ਭਾਵਨਾ ਜੁੜੀ ਹੋਈ ਹੈ। ਇਹ ਤਿਉਹਾਰ ਨਵੇਂ ਵਿਆਹੇ ਅਤੇ ਨਵ ਜਨਮੇ ਬੱਚਿਆਂ ਦੀ ਖ਼ੁਸ਼ੀ ਵਿਚ ਮਨਾਇਆ ਜਾਂਦਾ ਹੈ। ਬੱਚਾ ਕਿਸੇ ਕਿਸਾਨ ਦੇ ਘਰ ਜਨਮੇ ਜਾਂ ਕਿਸੇ ਕਾਮੇ ਦੇ ਘਰ, ਖ਼ੁਸ਼ੀ ਸਾਰੇ ਰਲ ਕੇ ਮਨਾਉਂਦੇ ਹਨ ਅਤੇ ਨਵ ਜਨਮੇ ਬੱਚੇ ਦੇ ਘਰੋਂ ਵਧਾਈਆਂ ਦਾ ਗੁੜ ਮੰਗ ਕੇ ਲਿਆਉਂਦੇ ਹਨ। ਦਾਨ ਕਰਨ ਨਾਲ ਸਾਰੇ ਕਾਰਜ ਰਾਸ ਆਉਂਦੇ ਹਨ। ਸਮੁੱਚੇ ਪਰਿਵਾਰ ਲਈ ਸ਼ੁੱਭਕਾਮਨਾਵਾਂ ਕਰਦੀਆਂ ਹੋਈਆਂ ਕੁੜੀਆਂ ਗਾਉਂਦੀਆਂ ਹਨ : ਪਾ ਨੀ ਮਾਏਂ ਪਾ, ਕਾਲੇ ਕੁੱਤੇ ਨੂੰ ਵੀ ਪਾ,
 2. ਕਾਲਾ ਕੁੱਤਾ ਦਏ ਵਧਾਈ ਤੇਰੀ ਜੀਵੇ ਮੱਝ ਗਾਈ ਮੱਝਾਂ ਗਾਈਂ ਦੇ ਦਿੱਤਾ ਦੁੱਧ ਤੇਰੇ ਜੀਵਣ ਸੱਤੇ ਪੁੱਤ ਸੱਤਾਂ ਪੁੱਤਾਂ ਦੀ ਕੁੜਮਾਈ ਸਾਨੂੰ ਸ਼ੇਰ-ਸ਼ੱਕਰ ਪਾਈ ਡੋਲ ਛਮ-ਛਮ ਕਰਦੀ ਆਈ।
10 Lines on Lohri in Punjabi

ਜਿਸ ਘਰ ਬਾਲ ਨਹੀਂ ਹੁੰਦੇ, ਉਨ੍ਹਾਂ ਦੇ ਦਰ ਜਾ ਕੇ ਕੱਚੇ ਲੋਹੜੀ ਮੰਗਦੇ ਹੋਏ ਪ੍ਰਾਰਥਨਾ ਕਰਦੇ ਹਨ :
ਕੋਠੇ ਹੇਠ ਡੱਕਾ ਥੋਨੂੰ ਰਾਮ ਦਉਗਾ ਬੱਚਾ ਸਾਡੀ ਲੋਹੜੀ ਮਨਾ ਦੇ ਕੁੜੀਆਂ ਲੋਹੜੀ ਦੇ ਗੀਤ ਗਾਉਂਦੀਆਂ ਹੋਈਆਂ ਕਲਪਨਾ ਵਿਚ ਹੀ ਨਿੱਕੇ ਕਾਕੇ ਦਾ ਵਿਆਹ ਹੀ ਰਚਾ ਦਿੰਦੀਆਂ ਹਨ। ਅੱਗੋਂ ਮੁੰਡੇ ਦੀ/ਦਿਲ ਖੋਕੇ ਰਿਉੜੀਆਂ ਤੇ ਸ਼ੰਕਰ ਗੁੜ ਦਿੰਦੀ ਹੈ :
ਤਿਲ ਛੱਟੇ ਛੰਡ ਛੀਏ ਗੁੜ ਦੇਹ ਮੁੰਡੇ ਦੀਏ ਮਾਏਂ ਅਸੀਂ ਗੁੜ ਨਹੀਂ ਲੈਣਾ ਥੋੜ੍ਹਾ ਅਸੀਂ ਲੈਣਾ ਗੁੜ ਦਾ ਰੋੜਾ ਲੋਹੜੀ ਵਿਚ ਬੱਚੇ ਵਧ-ਚੜ੍ਹ ਕੇ ਭਾਗ ਲੈਂਦੇ ਹਨ। ਜਿੱਧਰ ਦੇਖੋ ਬੱਚਿਆਂ ਦੀਆਂ ਟੋਲੀਆਂ ਗੀਤ ਗਾਉਂਦੀਆਂ ਫਿਰਦੀਆਂ ਹਨ। ਵਧਾਈਆਂ ਦੇ ਗੁੜ ਤੋਂ ਬਿਨਾਂ ਬੱਚੇ ਭੂਤ ਪਿੰਨੇ, ਰਿਉੜੀਆਂ, ਤਲੂਏਂ ਬੱਕਲੀਆਂ, ਦਾਣੇ ਤੇ ਪਾਥੀਆਂ ਘਰ-ਘਰ ਜਾ ਕੇ ਗੀਤ ਗਾ ਕੇ ਮੰਗਦੇ ਹਨ।

ਦਿਨ ਖੜੇ ਹੀ ਲੋਹੜੀ ਮੰਗ ਰਹੇ ਬੱਚਿਆਂ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗਦੀਆਂ ਹਨ। ਕੁੜੀਆਂ ਦੀਆਂ ਵੱਖਰੀਆਂ ਵੱਖਰੀਆਂ ਟੋਲੀਆਂ ਹੁੰਦੀਆਂ ਹਨ। ਵੱਡੀਆਂ ਕੁੜੀਆਂ ਤੇ ਸੁਆਣੀਆਂ ਇਕੱਠੀਆਂ ਹੋ ਕੇ ਵਧਾਈ ਵਾਲੇ ਘਰ ਜਾ ਕੇ ਗੁੜ ਦੀ ਭੇਲੀ ਮੰਗਦੀਆਂ ਹਨ। ਉਹ ਘਰ ਦੇ ਦਲਾਨ ਵਿਚ ਜਾ ਕੇ ਗਿੱਧਾ ਪਾਉਂਦੀਆਂ ਹਨ। ਗਿੱਧੇ ਵਿਚ ਵਧੇਰੇ ਕਰਕੇ ਵੀਰ ਪਿਆਰ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਸੱਥ ਵਿਚ ਸਾਰੀਆਂ ਭੇਲੀਆਂ ਇਕੱਠੀਆਂ ਕਰਕੇ ਗੁੜ ਦੀਆਂ ਰੋੜੀਆਂ ਬਣਾ ਲਈਆਂ ਜਾਂਦੀਆਂ ਹਨ। ਇਸ ਮਗਰੋਂ ਸਭ ਨੂੰ ਸਾਂਝੀਆਂ ਵਧਾਈਆਂ ਦਾ ਗੁੜ ਇਕੋ ਜਿਹਾ ਵਰਤਾ ਦਿੱਤਾ ਜਾਂਦਾ ਹੈ।

ਪਿੰਡ ਵਿਚ ਵੱਖ-ਵੱਖ ਥਾਵਾਂ 'ਤੇ ਲੱਕੜ ਦੇ ਵੱਡੇਵੱਡੇ ਖੁੰਢਾਂ ਨੂੰ ਅੱਗ ਲਾ ਕੇ ਸਾਰੇ ਸੇਕ ਰਹੇ ਹੁੰਦੇ ਹਨ। ਕਿਸੇ ਵਡਾਰੂ ਪਾਸੋਂ ਕੋਈ ਰੌਚਕ ਵਾਰਤਾਲਾਪ ਸੁਣੀ ਜਾਂਦੇ ਹਨ ਤੇ ਨਾਲ ਅੱਗ ਉੱਪਰ ਤਿਲ ਸੁੱਟੀ ਜਾਂਦੇ ਹਨ। ਬਲਦੀ ਲੋਹੜੀ ’ਤੇ ਤਿਲ ਸੁੱਟਣ ਦਾ ਵਿਸ਼ੇਸ਼ ਮਹੱਤਵ ਸਮਝਿਆ ਜਾਂਦਾ ਹੈ। ਕਹਾਵਤ ਹੈ ਕਿ ਜਿੰਨੇ ਜਠਾਣੀ ਤਿਲ ਸੁੱਟੇਗੀ, ਓਨੇ ਦਰਾਣੀ ਪੁੱਤ ਜਣੇਗੀ।
ਇਹ ਤਿਉਹਾਰ ਸਮੂਹ ਪੰਜਾਬੀਆਂ ਲਈ ਖੁਸ਼ੀਆਂ ਅਤੇ ਖੇੜਿਆਂ ਦਾ ਢੋਆ ਲੈ ਕੇ ਆਉਂਦਾ ਹੈ। ਅੱਜ ਕਲ ਜਾਗਰੂਕਤਾ ਕਾਰਨ ਕੁੜੀਆਂ ਦੀਆਂ ਲੋਹੜੀਆਂ ਵੀ ਬੜੇ ਚਾਵਾਂ ਨਾਲ ਮਨਾਈਆਂ ਜਾਣ ਲੱਗੀਆਂ ਹਨ। ਇਹ ਤਿਉਹਾਰ ਸਮੁੱਚੇ ਪੰਜਾਬੀਆਂ ਦੀ ਭਾਵਾਤਮਕ ਏਕਤਾ ਦਾ ਪ੍ਰਤੀਕ ਹੈ।

Read :
 1. लोहड़ी की कथा Lohri Story in Hindi
 2. Essay on Lohri in Hindi लोहड़ी पर निबंध
 3. Poem on Lohri in Punjabi | ਲੋਹੜੀ ਤੇ ਕਵਿਤਾ
 4. Lohri Boliyan in Punjabi | ਲੋਹੜੀ ਤੇ ਪੰਜਾਬੀ ਬੋਲੀਆਂ

SHARE THIS

Author:

EssayOnline.in - इस ब्लॉग में हिंदी निबंध सरल शब्दों में प्रकाशित किये गए हैं और किये जांयेंगे इसके इलावा आप हिंदी में कविताएं ,कहानियां पढ़ सकते हैं

0 comments: