Tuesday, 1 September 2020

Essay on Shaheed Udham Singh in Punjabi : ਵੀਰਤਾ ਦੀ ਪਰਿਭਾਸ਼ਾ ਸ਼ਹੀਦ ਊਧਮ ਸਿੰਘ -ਪੰਜਾਬੀ ਲੇਖ

Shaheed Udham Singh Essay in Punjabi (ਪੰਜਾਬੀ ਲੇਖ )

ਸ਼ਹੀਦ ਊਧਮ ਸਿੰਘ ਦਾ ਜਨਮ 26 ਦਿਸੰਬਰ 1889 ਨੂੰ ਪੰਜਾਬ ਦੇ ਸੁਨਾਮ ਪਿੰਡ ਵਿਚ ਹੋਇਆ। ਊਧਮ ਸਿੰਘ ਦੇ ਪਿਤਾ ਜੀ ਟਹਲ ਸਿੰਘ ਰੇਲ ਸੈਨਾ ਵਿਚ ਚੌਕੀਦਾਰ ਸਨ। ਊਧਮ ਸਿੰਘ ਦੇ ਬਚਪਨ ਦਾ ਨਾਮ ਸ਼ੇਰ ਸਿੰਘ ਸੀ।  ਬਚਪਨ ਵਿਚ ਆਪ ਜੀ ਦੇ ਪਿਤਾ ਜੀ ਅਤੇ ਵੱਡਾ ਭਰਾ ਪਰਲੋਕ ਸੁਧਾਰ ਗਏ ਸਨ। ਇਸ ਤੋਂ ਬਾਅਦ ਊਧਮ ਸਿੰਘ ਜੀ ਦੇ ਚਾਚਾ ਚੰਚਲ ਸਿੰਘ ਨੇ ਮੈਂਟਰਲ ਸਿੱਖ ਯਤੀਮਖ਼ਾਨਾ ਵਿਚ ਆਪ ਨੂੰ ਭਰਤੀ ਕਰਵਾ ਦਿੱਤਾ। ਇੱਥੇ ਰਹਿ ਕੇ ਆਪ ਨੇ ਕਾਰਪੇਂਟਰ ਦਾ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ। ਇਥੇ ਹੀ ਊਧਮ ਸਿੰਘ ਦਾ ਸੰਪਰਕ ਭਗਤ ਸਿੰਘ ਦੇ ਨਾਲ ਹੋਇਆ।
Essay on Shaheed Udham Singh in Punjabi
1919 ਵਿਚ ਊਧਮ ਸਿੰਘ ਨੇ ਯਤੀਮਖ਼ਾਨਾ ਛੱਡ ਦਿੱਤਾ। ਆਪ ਨੇ ਕ੍ਰਾਂਤੀਕਾਰੀਆਂ ਦੇ ਨਾਲ ਮਿਲ ਕੇ ਆਪ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਸ਼ਾਮਿਲ ਹੋ ਗਏ। 13 ਅਪ੍ਰੈਲ 1919 ਨੂੰ ਜਿਲਿਆਂਵਾਲੇ ਬਾਗ਼ ਦੀ ਘਟਨਾ ਦਾ ਆਪ ਦੇ ਮਨ  ਤੇ ਗਹਿਰਾ ਅਸਰ ਹੋਇਆ ਆਪ ਨੇ ਬੇਗੁਨਾਹ ਲੋਕਾਂ ਦੇ ਕਤਲੇਆਮ ਦਾ ਬਦਲਾ ਲੈਣ ਲਈ ਜਿਲਿਆਂਵਾਲੇ ਬਾਗ਼ ਦੀ ਮਿੱਟੀ ਨੂੰ ਮੱਥੇ ਤੇ ਲਾ ਕੇ ਜਨਰਲ ਡਾਇਰ ਨੂੰ ਖਤਮ ਕਰਨ ਦੀ ਕਸਮ ਖਾਦੀ ਸੀ।

ਜਿਸ ਸਮੇਂ ਜਨਰਲ ਡਾਇਰ ਖ਼ੂਨ ਦੀ ਹੋਲੀ ਖੇਡ ਰਿਹਾ ਸੀ ਉਸ ਸਮੇਂ ਊਧਮ ਸਿੰਘ ਬਾਗ਼ ਵਿਚ ਜਖ਼ਮੀ ਲੋਕਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਕਰ ਰਿਹਾ ਸੀ। ਅੰਤ ਊਧਮ ਸਿੰਘ ਨੇ ਜਿਲੀਆਂਵਾਲੇ ਬਾਗ਼ ਦੀ ਘਟਨਾ ਦਾ ਬਦਲਾ ਲੈਣ ਲਈ ਕਈ ਦੇਸ਼ਾਂ ਵਿਚੋਂ ਹੁੰਦਾ ਹੋਇਆ ਲੰਦਨ ਜਾ ਪਹੁੰਚਿਆ ਅਤੇ ਉਥੇ ਇੰਡਿਯਨ ਹਾਊਸ ਵਿਚ ਰਹਿਣ ਲੱਗਾ।

ਆਖਿਰਕਾਰ ਊਧਮ ਸਿੰਘ ਨੂੰ ਆਪਣੀ ਕਸਮ ਪੂਰੀ ਕਰਨ ਦਾ ਮੌਕਾ ਮਿਲ ਹੀ ਗਿਆ 13 ਮਾਰਚ 1940 ਨੂੰ ਊਧਮ ਸਿੰਘ ਨੇ ਲੰਦਨ ਦੇ ਸੈਕਸਟੈਂਨ ਹਾਲ ਵਿਚ ਜਨਰਲ ਅਡਵਾਇਰ ਨੂੰ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ। ਊਧਮ ਸਿੰਘ ਨੇ 21 ਸਾਲਾਂ ਬਾਅਦ ਜਿਲਿਆਂਵਾਲੇ ਬਾਗ਼ ਦਾ ਬਦਲਾ ਲਿਆ ਸੀ।

ਬਾਅਦ ਵਿਚ ਆਪਣੇ ਉਥੋਂ ਭੱਜਣ ਦੀ ਵਜਾਏ ਆਪ ਨੇ ਸਰੈਂਡਰ ਕਰ ਦਿੱਤਾ ਸਰਕਾਰ ਨੇ ਊਧਮ ਸਿੰਘ ਤੇ ਮੁਕੱਦਮਾ ਚਲਾਇਆ ਅਤੇ ਆਪ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।

ਇਸ ਤਰਾਂ ਭਾਰਤ ਦੇ ਮਹਾਨ ਸੂਰਵੀਰ ਨੇ ਜਿਲੀਆਂਵਾਲੇ ਬਾਗ਼ ਦੀ ਘਟਨਾ ਦਾ ਬਦਲਾ ਲੈ ਕੇ ਆਪਣੀ ਪ੍ਰਤਿਗਿਆ ਪੂਰੀ ਕੀਤੀ ਅਤੇ ਦੁਨੀਆਂ ਨੂੰ ਸੰਦੇਸ਼ ਦਿੱਤਾ ਕੇ ਭਾਰਤ ਦੇ ਸੂਰਵੀਰ ਕਿਸੇ ਵੀ ਅੱਤਿਆਚਾਰੀ ਨੂੰ ਕਦੇ ਨਹੀਂ ਬਖਸ਼ਦੇ।

SHARE THIS

Author:

EssayOnline.in - इस ब्लॉग में हिंदी निबंध सरल शब्दों में प्रकाशित किये गए हैं और किये जांयेंगे इसके इलावा आप हिंदी में कविताएं ,कहानियां पढ़ सकते हैं

0 comments: