Guru Amar Das Ji Essay (History) in Punjabi Language
ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਸਨ। ਗੁਰੂ ਅਮਰਦਾਸ ਜੀ ਦਾ ਜਨਮ 1479 ਵਿਚ ਬਾਸਰਕੇ ਪਿੰਡ ਵਿਚ ਮਾਤਾ ਸੁਲੱਖਣੀ ਦੀ ਕੁੱਖੋਂ ਹੋਇਆ ਸੀ। ਆਪ ਜੀ ਦੇ ਪਿਤਾ ਦਾ ਨਾਮ ਤੇਜ਼ ਭਾਨ ਜੋ ਕੇ ਇਕ ਦੁਕਾਨਦਾਰ ਸਨ । ਗੁਰੂ ਅਮਰਦਾਸ ਜੀ ਦੇ ਦੋ ਸਪੁੱਤਰੀਆਂ ਬੀਬੀ ਦਾਨੀ ਅਤੇ ਬੀਬੀ ਭਾਨੀ ਜੀ ਸਨ ਅਤੇ ਦੋ ਸਪੁੱਤਰ ਬਾਬਾ ਮੋਹਨ ਅਤੇ ਬਾਬਾ ਮੋਹਰੀ ਜੀ ਸਨ।ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਤੋਂ ਉਮਰ ਵਿੱਚ ਬਹੁਤ ਛੋਟੇ ਸਨ। ਉਸ ਸਮੇਂ ਗੁਰੂ ਜੀ ਲਗਭਗ 61 ਸਾਲਾਂ ਦੇ ਸਨ। ਅਮਰਦਾਸ ਜੀ ਨੇ ਹੁਣ ਗੁਰੂ ਅੰਗਦ ਦੇਵ ਜੀ ਕੋਲ ਖਡੂਰ ਸਾਹਿਬ ਵਿਖੇ ਰਹਿ ਕੇ ਗੁਰੂ ਜੀ ਦੀ ਸੇਵਾ ਕਰਨ ਦਾ ਮਨ ਬਣਾ ਲਿਆ। ਅਮਰਦਾਸ ਜੀ ਹਰ ਰੋਜ਼ ਪ੍ਰਭਾਤ ਦੇ ਸਮੇਂ ਬਿਆਸ ਨਦੀ ਚੋਂ ਗੁਰੂ ਅੰਗਦ ਸਾਹਿਬ ਲਈ ਦੇ ਇਸ਼ਨਾਨ ਦੇ ਵਾਸਤੇ ਪਾਣੀ ਦੀ ਗਾਗਰ ਭਰ ਕੇ ਲਿਆਇਆ ਕਰਦੇ ਸਨ।
ਲੋਕ ਅਕਸਰ ਅਮਰਦਾਸ ਜੀ ਦਾ ਮਜ਼ਾਕ ਉਡਾਇਆ ਕਰਦੇ ਸਨ ਪ੍ਰੰਤੂ ਗੁਰੂ ਸਾਹਿਬ ਨੂੰ ਇਨ੍ਹਾਂ ਦੀ ਕੋਈ ਪਰਵਾਹ ਨਹੀਂ ਕਰਦੇ ਸਨ। ਅਮਰਦਾਸ ਜੀ ਨੇ ਲਗਭਗ 11-12 ਸਾਲਾਂ ਤਕ ਗੁਰੂ ਜੀ ਦੀ ਤਨ -ਮਨ ਨਾਲ ਸੇਵਾ ਕੀਤੀ।
ਇਕ ਦਿਨ ਠੰਡ ਦੇ ਮੌਸਮ ਵਿਚ ਬਹੁਤ ਤੇਜ਼ ਵਰਖਾ ਹੋ ਰਹੀ ਸੀ। ਗੁਰੂ ਸਾਹਿਬ ਬਿਆਸ ਨਦੀ ਵਿਚੋਂ ਪਾਣੀ ਲੈ ਕੇ ਵਾਪਿਸ ਪਰਤ ਰਹੇ ਸਨ ਤਾਂ ਇਕ ਜੁਲਾਹੇ ਦੇ ਘਰ ਦੇ ਅੱਗੇ ਇਕ ਖੱਡੀ ਦੇ ਕਿੱਲੇ ਨਾਲ ਠੋਕਰ ਲੱਗਣ ਕਾਰਨ ਡਿੱਗ ਪਏ ਪ੍ਰੰਤੂ ਗੁਰੂ ਸਾਹਿਬ ਨੇ ਪਾਣੀ ਨਾਲ ਭਰੀ ਗਾਗਰ ਨਹੀਂ ਡਿੱਗਣ ਦਿੱਤੀ ਖੜਾਕ ਦੀ ਆਵਾਜ਼ ਸੁਣ ਕੇ ਜੁਲਾਹੇ ਨੇ ਆਪਣੀ ਘਰਵਾਲੀ ਨੂੰ ਕਿਹਾ ਲਗਦਾ ਕੋਈ ਖੱਡੀ ਵਿਚ ਡਿਗ ਪਿਆ ਹੈ ਜੁਲਾਹੇ ਦੀ ਘਰਵਾਲੀ ਨੇ ਕਿਹਾ ਹੋਣਾ ਓਹੀ ਅਮਰ ਨਿਥਾਵਾਂ ਜਿਸ ਨੂੰ ਦਿਨ -ਰਾਤ ਚੈਨ ਹੀ ਨਹੀਂ ਹੈ। ਜਦੋਂ ਗੁਰੂ ਅੰਗਦ ਦੇਵ ਜੀ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਗੁਰੂ ਜੀ ਨੇ ਕਿਹਾ ਹੇ ਭਲਿਆ ਪੁਰਖਾ ਤੁਸੀਂ ਤਾਂ ਨਿਮਾਣਿਆਂ ਦੇ ਮਾਣ ਹੋਂ ਨਿਓਟਿਆਂ ਦੀ ਓਟ ਹੋਂ ਦੇ ਸ਼ਬਦਾਂ ਵਿਚ ਪ੍ਰਸ਼ੰਸਾ ਕੀਤੀ। ਸਿੱਖਾਂ ਦੇ ਦੂਸਰੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਅਮਰਦਾਸ ਜੀ ਨੂੰ ਗੱਦੀ ਦਾ ਵਾਰਿਸ ਬਣਾ ਦਿੱਤਾ।
ਇਸ ਤੋਂ ਇਲਾਵਾ ਗੁਰੂ ਸਾਹਿਬ ਨੇਂ ਲੰਗਰ ਸਥਾਨਾਂ ਵੱਲ ਵਿਸ਼ੇਸ ਧਿਆਨ ਦਿੱਤਾ। ਗੁਰੂ ਜੀ ਨੇ ਜਾਤੀ ਭੇਦਭਾਵ ਨੂੰ ਖ਼ਤਮ ਕੀਤਾ ਅਤੇ ਲੋਕਾਂ ਦੇ ਮਨਾਂ ਵਿਚ ਪ੍ਰੇਮ -ਪਿਆਰ ਦੀ ਭਾਵਨਾ ਪੈਦਾ ਕੀਤੀ। ਗੁਰੂ ਅਮਰਦਾਸ ਜੀ ਨੇ ਬਾਦਸ਼ਾਹ ਅਕਬਰ ਦਵਾਰਾ ਲਾਏ ਗਏ ਕਰ ਤੋਂ ਛੁਟਕਾਰਾ ਦਵਾਇਆ।
ਗੁਰੂ ਅਮਰਦਾਸ ਜੀ ਨੇ ਗੁਰੂਆਂ ਦੇ ਸੰਦੇਸ਼ਾਂ ਨੂੰ ਲੋਕਾਂ ਤਕ ਪਹੁੰਚੋਣ ਦਾ ਕੰਮ ਕੀਤਾ। ਗੁਰੂ ਜੀ ਨੇ ਸਤੀ ਪ੍ਰਥਾ ਨੂੰ ਜੜੋਂ ਖ਼ਤਮ ਕੀਤਾ ਅਤੇ ਵਿਧਵਾ ਔਰਤ ਨੂੰ ਦਵਾਰਾ ਵਿਆਹ ਕਰਵਾਓਣ ਦਾ ਅਧਿਕਾਰ ਦਵਾਇਆ। ਗੁਰੂ ਅਮਰਦਾਸ ਜੀ ਨੇ ਸਮਾਜ ਵਿਚ ਫ਼ੈਲੀਆਂ ਕਈ ਪ੍ਰਕਾਰ ਦੀਆਂ ਬੁਰੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਲੋਕਾਂ ਨੂੰ ਸਹੀ ਰਾਹ ਦਿਖਾਇਆ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬ ਦੇ 907 ਸ਼ਬਦ ਅਤੇ 19 ਰਾਗਾਂ ਵਿੱਚ ਬਾਣੀ ਅੰਕਿਤ ਹੈ।
ਗੁਰੂ ਅਮਰਦਾਸ ਜੀ 1 ਸਿਤੰਬਰ 1574 ਈਸਵੀ ਨੂੰ ਜਯੋਤੀ -ਜੋਤ ਸਮਾ ਗਏ।
0 comments: