Guru Ramdas Ji History in Punjabi Language
ਗੁਰੂ ਰਾਮਦਾਸ ਜੀ ਦਾ ਜਨਮ 24 ਸਿਤੰਬਰ 1534 ਵਿਚ ਲਾਹੌਰ ਦੀ ਚੂਨਾ ਮੰਡੀ ਵਿਚ ਹੋਇਆ ਜੋ ਕੇ ਪਾਕਿਸਤਾਨ ਵਿਚ ਹੈ। ਆਪ ਦੇ ਪਿਤਾ ਜੀ ਦਾ ਨਾਮ ਹਰਿਦਾਸ ਅਤੇ ਮਾਤਾ ਦਾ ਨਾਮ ਦਿਆ ਕੌਰ ਸੀ। ਗੁਰੂ ਜੀ ਦੇ ਬਚਪਨ ਦਾ ਨਾਮ ਭਾਈ ਜੇਠਾ ਜੀ ਸੀ। ਆਪ ਜੀ ਦੇ ਪਿਤਾ ਜੀ ਇਕ ਦੁਕਾਨਦਾਰ ਸਨ ਜੋ ਕੀ ਹਰੀ ਦੇ ਬਹੁਤ ਵੱਡੇ ਭਗਤ ਸਨ। ਛੋਟੀ ਉਮਰ ਵਿਚ ਮਾਤਾ -ਪਿਤਾ ਦਾ ਸਵਰਗਵਾਸ ਹੋਣ ਕਾਰਨ ਆਪ ਜੀ ਦਾ ਪਾਲਣ ਪੋਸ਼ਣ ਆਪ ਜੀ ਦੀ ਨਾਨੀ ਨੇ ਕੀਤਾ।ਆਪ ਜੀ ਦਾ ਵਿਆਹ ਤੀਸਰੇ ਗੁਰੂ ਅਮਰਦਾਸ ਜੀ ਦੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਹੋਇਆ। ਮਾਤਾ ਭਾਨੀ ਜੀ ਦੇ ਕੁੱਖੋਂ ਆਪ ਜੀ ਦੇ ਘਰ ਤਿੰਨ ਸਪੁੱਤਰ ਪੈਦਾ ਹੋਏ ਸ਼੍ਰੀ ਪ੍ਰਿਥਵੀ ਚੰਦ ,ਸ਼੍ਰੀ ਮਹਾਦੇਵ ਅਤੇ ਗੁਰੂ ਅਰਜੁਨ ਦੇਵ ਜੀ ਪੈਦਾ ਹੋਏ।
ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ (Guru Ramdas Ji) ਨੂੰ ਚੌਥੇ ਗੁਰੂ ਦੀ ਉਪਾਧੀ 1 ਸਿਤੰਬਰ 1575 ਈਸਵੀ ਨੂੰ ਦਿੱਤੀ। ਗੁਰੂ ਰਾਮਦਾਸ ਜੀ ਬੜੇ ਹੀ ਦਿਆਲੂ , ਧੀਰਜ ਅਤੇ ਗੌਰਵਤਾ ਵਾਲੇ ਗੁਣਾਂ ਨਾਲ ਭਰਪੂਰ ਸਨ। ਗੁਰੂ ਰਾਮਦਾਸ ਜੀ ਦਾ ਸਿੱਖ ਧਰਮ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਯੋਗਦਾਨ ਰਿਹਾ ਹੈ। ਗੁਰੂ ਜੀ ਨੇ ਰਾਮਦਾਸ ਸ਼ਹਿਰ ਵਸਾਇਆ ਜਿਹਨੂੰ ਅੱਜ ਕਲ ਅੰਮ੍ਰਿਤਸਰ ਸ਼ਹਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਰਾਮਦਾਸ ਜੀ ਨੇ ਆਨੰਦ ਕਾਰਜਾਂ ਦੀ ਸ਼ੁਰੂਆਤ ਕਾਰਵਾਈ । ਗੁਰੂ ਰਾਮਦਾਸ ਜੀ ਨੇ ਅਮ੍ਰਿਤਸਰ ਸ਼ਹਿਰ ਵਿਚ ਹਰਮੰਦਿਰ ਸਾਹਿਬ ਦੀ ਨੀਂਵ ਰੱਖੀ।
ਗੁਰੂ ਰਾਮਦਾਸ ਜੀ ਨੇ ਲੰਗਰ ਪ੍ਰਥਾ ਚਲਾਈ ਜਿਸ ਵਿਚ ਹਰ ਧਰਮ ਦਾ ਆਦਮੀ ਬਿਨਾ ਕਿਸੇ ਰੋਕ ਟੋਕ ਤੇ ਲੰਗਰ ਛਕ ਛਕਦਾ ਸੀ । ਗੁਰੂ ਜੀ ਨੇ ਸਾਰੀ ਜਿੰਦਗੀ ਭਟਕੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਆਪ ਜੀ ਦੀ ਯਾਦ ਵਿਚ 10ਇਤਿਹਾਸਿਕ ਗੁਰੁਦਵਾਰੇ ਹਨ।
ਗੁਰੂ ਜੀ ਨੇ ਆਪਣੇ ਸਮੇਂ ਦੇ ਦੌਰਾਨ 30 ਰਾਗਾਂ ਵਿਚ 638 ਸ਼ਬਦਾਂ ਵਿਚ ਬਾਣੀ ਰਚੀ। ਗੁਰੂ ਰਾਮਦਾਸ ਜੀ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਅਰਜਨ ਸਾਹਿਬ ਨੂੰ ਪੰਜਵੇਂ ਗੁਰੂ ਦੀ ਉਪਾਧੀ ਸੋਂਪੀ। ਸਿਤੰਬਰ 1581 ਨੂੰ ਗੁਰੂ ਜੀ ਜਯੋਤੀ -ਜੋਤ ਸਮਾ ਗਏ।
ਗੁਰੂ ਨਾਨਕ ਦੇਵ ਜੀ ਤੇ ਲੇਖ ਰਚਨਾ
0 comments: