Today we share in this post Lohri boliyan in Punjabi language. Lohri songs or boliyan is very popular in the festival of Lohri. So today we collect best popular Lohri Boliyan, songs hope you will enjoy this post.
Best 10 Punjabi Boliyan on Lohri Festival
ਲੋਹੜੀ ਦੁੱਲੇ ਭੱਟੀ ਦੀ ਗਾਥਾ ਨਾਲ ਜੁੜੀ ਹੋਈ ਹੈ। ਦੁੱਲੇ ਭੱਟੀ ਨੇ ਡਾਕੂਆਂ ਕੋਲੋਂ ਸੁੰਦਰੀ ਤੇ ਮੁੰਦਰੀ ਨਾਮ ਦੀਆਂ ਦੋ ਲੜਕੀਆਂ ਨੂੰ ਛੁਡਾਇਆ ਸੀ ਤੇ ਰੀਤੀ ਰਿਵਾਜ ਨਾਲ ਉਨ੍ਹਾਂ ਦਾ ਵਿਆਹ ਕੀਤਾ ਸੀ। ਇਹ ਮਿਥ ਪ੍ਰਚਲਿਤ ਜੋ ਮੁੰਡੇ -ਕੁੜੀਆਂ ਗਾਉਂਦੇ ਹਨ :
ਸੁੰਦਰ ਮੁੰਦਰੀਏ ਹੋ ... ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ ... ਦੁੱਲੇ ਦੀ ਧੀ ਵਿਆਹੀ ਹੋ
ਸ਼ੇਰ ਸ਼ੱਕਰ ਪਾਈ ਹੋ ... ਕੁੜੀ ਦਾ ਸਾਲੂ ਪਾਟਾ ਹੋ
ਸਾਲੂ ਕੌਣ ਸਮੇਟੇ ਹੋ ... ਚਾਚੇ ਚੂਰੀ ਕੁੱਟੀ ਹੋ
ਜ਼ਿਮੀਂਦਾਰਾਂ ਲੁੱਟੀ ਹੋ .. ਜਿਮੀਂਦਾਰਾਂ ਸਦਾਓ ਹੋ
ਗਿਣ ਗਿਣ ਪੋਲੇ ਲਾਏ ਹੋ ...
ਨਿੱਕੀਆਂ ਨਿੱਕੀਆਂ ਕੁੜੀਆਂ ਤੇ ਮੁੰਡੇ ਟੋਲੀਆਂ ਬਣਾ ਕੇ ਘਰ -ਘਰ ਲੋਹੜੀ ਮੰਗਦੇ ਹਨ। ਜਿਸ ਘਰ ਵਿਚ ਕੋਈ ਨਵਾਂ ਬੱਚਾ ਜੰਮਿਆ ਹੋਵੇ ਤੇ ਉਸਦੀ ਪਹਿਲੀ ਲੋਹੜੀ ਹੋਵੇ ਤਾਂ ਨਿੱਕੀਆਂ ਨਿੱਕੀਆਂ ਕੁੜੀਆਂ ਗਾਉਂਦੀਆਂ ਹਨ
ਗੀਗਾ ਜੰਮਿਆ ਨੀ , ਗੁੜ ਵੰਡਿਆ ਨੀ
ਜੇ ਕਿਸੇ ਘਰ ਵਿਆਹ ਦੀ ਲੋਹੜੀ ਹੋਵੇ ਤਾਂ ਗਾਉਂਦੀਆਂ ਹਨ

"ਉੱਖਲੀ ਵਿੱਚ ਰੋੜੇ -ਰੋੜੇ ਵੀਰਾ ਚੜਿਆ ਘੋੜੇ -ਘੋੜੇ "
ਘੋੜੇ ਚੜ ਕੇ ਤੀਰ ਚਲਾਇਆ
ਤੀਰ ਵੱਜਿਆ ਤਿੱਤਰ ਨੂੰ
ਤਿੱਤਰ ਕਰਦਾ ਚਿਆਉਂ -ਮਿਆਉਂ
ਚਾਉਂ -ਮਿਆਉਂ ਦੇ ਲੰਬੇ ਵੱਲ
ਰੋਟੀ ਖਾਂਦਾ ਸ਼ੱਕਰ ਨਾਲ
ਸ਼ੱਕਰ ਤੇਰੀ ਥੋੜੀ
ਸਾਨੂੰ ਦਿਓ ਲੋਹੜੀ।
"Best Punjabi Boliyan on Lohri "

ਤੀਲੀ ਹਰੀ ਹੈ ਭਰੀ
ਤੀਲੀ ਮੋਤੀਆਂ ਜੜੀ
ਤੀਲੀ ਉਸ ਵੇਹੜੇ ਜਾ
ਜਿੱਥੇ ਗੀਗੇ ਦਾ ਵਿਆਹ
ਗੀਗਾ ਜੰਮਿਆ ਸੀ
ਗੁੜ ਵੰਡਿਆ ਸੀ
ਗੁੜ ਦੀਆਂ ਰੋੜੀਆਂ ਹੋ
ਭਰਾਵਾਂ ਜੋੜੀਆਂ ਹੋ
ਤੁਹਾਡੀ ਜੋੜੀ ਦਾ ਵਿਆਹ
ਸਾਨੂੰ ਫੁਲੜੇਆਂ ਦਾ ਚਾਅ
ਦੇ ਮਾਈ ਲੋਹੜੀ
ਤੇਰੀ ਜੀਵੇ ਜੋੜੀ।
ਜੇ ਕੋਈ ਲੋਹੜੀ ਦੇਣ ਲੱਗਿਆ ਦੇਰ ਕਰ ਦਿੰਦਾ ਹੈ ਤਾਂ ਕੁੜੀਆਂ ਕਹਿਣ ਲੱਗ ਜਾਂਦੀਆਂ -
Punjabi Boli on Lohri Festival

ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕੌਣ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੋੜ
ਸਾਨੂੰ ਛੇਤੀ -ਛੇਤੀ ਤੋਰ
ਇਹ ਵੀ ਪੜ੍ਹੋ -
0 comments: