Tuesday, 1 September 2020

Poem on Lohri in Punjabi | ਲੋਹੜੀ ਤੇ ਕਵਿਤਾ

Welcome to this blog. In this post you read Poem on Lohri in Punjabi language. Lohri Festival Poems in Punjabi this festival is celebrated every year on 13 January in India mostly this festival celebrated in Punjab. We share with you few poems on Lohri Festival Hope you will enjoyed.


Poem on Lohri in Punjabi




Lohri Poem in Punjabi 
ਇਸ ਵਾਰ ਲੋਹੜੀ ਅਸੀਂ
ਸਕੂਲ ਵਿਚ ਮਨਾਵਾਂਗੇ
ਖਾਣ -ਪੀਣ ਦਾ ਸਾਮਾਨ ,
ਸ਼ਹਿਰੋਂ ਜਾ ਲਿਆਵਾਂਗੇ।
ਜਿਨ੍ਹਾਂ ਘਰ ਨਵੇਂ ਵੀਰ,
ਨਵੀਂ ਭੈਣ ਆਈ ਏ,
ਉਨ੍ਹਾਂ ਸਭ ਬੱਚਿਆਂ ਨੂੰ ਦੇਣੀ
ਅਸੀਂ ਵਧਾਈ ਆ।
ਮੁੰਡਾ -ਕੁੜੀ ਨੇ ਸਮਾਨ
ਸਭ ਨੂੰ ਹੀ ਸਮਝਾਵਾਂਗੇ
ਇਸ ਵਾਰ ਲੋਹੜੀ ਅਸੀਂ
ਸਕੂਲ 'ਚ ਮਨਾਵਾਂਗੇ।
ਲੋਹੜੀ ਕਿਓਂ ਮਨਾਈਦੀ ?
ਸਾਡੇ ਸਰ ਸਮਝਾਉਣਗੇ।
ਧੂਣੀ ਵੀ ਅਸੀਂ ਬਾਲਾਂਗੇ
ਤਿੱਲ ਧੂਣੀ ਉੱਤੇ ਪਾਵਾਂਗੇ।
ਇਸ ਵਾਰੀ ਲੋਹੜੀ ਅਸੀਂ
ਸਕੂਲ 'ਚ ਮਨਾਵਾਂਗੇ।
ਪੜ੍ਹਨੇ ਦਾ ਵੋਝ ਲਾ ਕੇ
ਖੁਸ਼ੀ ਰੱਜ ਕੇ ਮਨਾਵਾਂਗੇ
ਤਲਵੰਡੀ ਦੇ ਲਿਖੇ ਗੀਤ
ਉਹ ਵੀ ਰਲ ਗਾਵਾਂਗੇ।
ਇਸ ਵਾਰ ਲੋਹੜੀ ਅਸੀਂ
ਸਕੂਲ ਚ ਮਨਾਵਾਂਗੇ।
Poem on Lohri in Punjabi
Lohri Poem in Punjabi
ਲੋਹੜੀ ਆਈ ਲੋਹੜੀ ਆਈ।
ਕਿਸੇ ਵਿਹੜੇ ਮੁੰਡਾ ਕਿਸੇ ਵਿਹੜੇ ਧੀ ਆਈ,
ਵੰਡ ਨਾ ਕੋਈ ਸਭ ਨੂੰ ਇਕੋ ਜਿਹੀ ਦੇਵੀਂ ਵਧਾਈ।
ਲੋਹੜੀ ਆਈ ਚੇਹਰਿਆਂ ਤੇ ਮੁਸਕਰਾਹਟ ਲਾਈ।
ਗੱਚਕ , ਰਿਉੜੀ ਤੇ ਪਿੰਨੀਆਂ,
ਤੀਲਾਂ ਨਾਲ ਵੀ ਹੈ ਥਾਲੀ ਖੂਬ ਸਜਾਈ।
ਸਭ ਟੇਕਣਾ ਮੱਥਾ , ਵਾਰੀ ਮੇਰੀ ਵੀ ਆਈ।
ਲੋਹੜੀ ਆਈ ਚੇਹਰਿਆਂ ਤੇ ਮੁਸਕਰਾਹਟ ਲਾਈ।
ਦੁਸ਼ਮਣ ਨੂੰ ਵੀ ਲਾਉਣ ਗਲੇ , ਬਣੇ ਸਭ ਅੱਜ ਭਾਈ -ਭਾਈ।
ਸੱਸ ਵੀ ਨੂੰਹ ਨੂੰ ਆਖੇ, ਪੁੱਤ ਤੂੰ ਕਿਉਂ ਜਾਵੇਂ ਸੰਗ ਨਾਲ ਸਰਮਾਈ।
ਆਪਣਿਆਂ ਵਿਚ ਆਵੇ ਨੇੜਤਾ
ਖੁਸ਼ੀਆਂ ਖੇੜੇ ਘਰ -ਘਰ ਹੈ ਲਿਆਈ।
ਲੋਹੜੀ ਆਈ ਚੇਹਰਿਆਂ  ਤੇ ਮੁਸਕਰਾਹਟ ਹੈ ਲਿਆਈ।
ਦੇ ਮਾਈ ਪਾਥੀ ਤੇਰਾ ਪੁੱਤ ਚੜੂਗਾ ਹਾਥੀ
ਬੱਚਿਆਂ ਨੇ ਗਲੀ ਚ ਰੌਣਕ ਪੂਰੀ ਲਾਈ।
ਕਹਿਣ ਮਾਈ ਹੁਣ ਤਾਂ ਸਾਨੂੰ ਦੇਦੇ ਵਧਾਈ
ਲੋਹੜੀ ਆਈ ਚੇਹਰਿਆਂ ਤੇ ਮੁਸਕਰਾਹਟ ਲਾਈ।
ਪ੍ਰਦੀਪ ਕੌਰ
ਲੋਹੜੀ ਦਾ ਤਿਉਹਾਰ Lohri Festival Poem 
ਖੁਸ਼ੀਆਂ ਖੇੜੇ ਨਾਲ ਲਿਆਈ
ਮੌਸਮ ਖੁਸ਼ਗਵਾਰ ਹੋ ਗਿਆ
ਸਰਦੀ ਤੋਂ ਵੀ ਰਾਹਤ ਪਾਈ
ਲੋਹੜੀ ਆਈ , ਲੋਹੜੀ ਆਈ
ਗੱਚਕਾਂ ਤੇ ਰਿਉੜੀਆਂ ਨਾਲ ਸਜੇ ਬਾਜ਼ਾਰ
ਮੂੰਗਫ਼ਲੀਆਂ ਦੇ ਵੀ ਲੱਗੇ ਅੰਬਾਰ।
ਇਕੱਠੇ ਵਹਿ ਸਬ ਖਾਵਣਗੇ
ਗਲੀ ਵਿਚ ਜਦ ਧੂਣੀ ਆਈ
ਲੋਹੜੀ ਆਈ , ਲੋਹੜੀ ਆਈ
ਬੱਚੇ ਸਾਰਾ ਦਿਨ ਖੁਸ਼ੀ ਮਨਾਵਣਗੇ
ਤੇ ਗੀਤ ਲੋਹੜੀ ਦੇ ਗਾਵਣਗੇ
ਮਾਈ ਦੇ ਲੋਹੜੀ ਤੇਰਾ ਪੁੱਤ ਚੜੂਗਾ ਘੋੜੀ
ਆਵਾਜ਼ ਹਰ ਪਾਸੇ ਦਊ ਸੁਣਾਈ
ਲੋਹੜੀ ਆਈ , ਲੋਹੜੀ ਆਈ
ਜਿਸ ਘਰ ਪੈਦਾ ਹੋਇਆ ਬੱਚਾ
ਵਿਆਹ ਦਾ ਬੰਧਨ ਹੋਇਆ ਸੱਚਾ
ਲੋਹੜੀ ਆਈ ਲੋਹੜੀ ਆਈ
ਖੁਸ਼ੀਆਂ ਖੇੜੇ ਨਾਲ ਲਿਆਈ।
- ਬਿੰਦਰ ਸਿੰਘ ਬਾਜਵਾ
Punjabi Poem on Lohri Festival
ਧੀਆਂ ਦਾ ਤਿਉਹਾਰ ਲੋਹੜੀ
ਲੋਹੜੀ ਧੀਆਂ ਦਾ ਦੁਲਾਰ ਤਿਉਹਾਰ
ਕੁੜੀਆਂ ਲਈ ਪੇਕਿਆਂ ਦਾ ਉਪਹਾਰ
ਧੀਆਂ - ਪੁੱਤਾਂ ਦੀ ਸੁੱਖ ਮੰਗਦੇ
ਲੋਹੜੀ ਦੇ ਗੀਤ ਸਦਾਬਹਾਰ
ਲੋਹੜੀ ਲੈ ਧੀਆਂ ਪੇਕੇ ਆਈਆਂ
ਸੁੱਖਾਂ ਲਧੀਆਂ ਲੋਹੜੀਆਂ ਗਾਈਆਂ,
ਦੇ ਮਾਈ ਲੋਹੜੀ' "ਜੀਵੇ ਤੇਰੀ ਜੋੜੀ"
ਖੁਸ਼ ਮਾਂ - ਪਿਓ ਵੀਰੇ ਭਰਜਾਈਆਂ
ਲੋਹੜੀ ਵਾਲੇ ਘਰ ਮਧੁਰ ਸੰਗੀਤ
ਬਾਲਾਂ ਦੀ ਟੋਲੀ ਗਾ ਰਹੀ ਗੀਤ,
ਦੁੱਲਾ ਭੱਟੀ ਵਾਲਾ 'ਸੁੰਦਰ ਮੁੰਦਰੀਏ ਹੋ ,
ਆਓ ਲੋਹੜੀ ਦੇ ਗਾਈਏ ਗੀਤ।
ਮੁਖਤਾਰ ਗਿੱਲ 

Must Read : 

SHARE THIS

Author:

EssayOnline.in - इस ब्लॉग में हिंदी निबंध सरल शब्दों में प्रकाशित किये गए हैं और किये जांयेंगे इसके इलावा आप हिंदी में कविताएं ,कहानियां पढ़ सकते हैं

0 comments: