Showing posts with label Punjabi Riddles. Show all posts
Showing posts with label Punjabi Riddles. Show all posts

Saturday, 5 February 2022

Punjabi Bujartan with Answers

Punjabi Bujartan with Answers

 

Punjabi Bujartan 2022

 ਪੰਜਾਬੀ ਬੁਝਾਰਤਾਂ 

ਬੁਝਾਰਤ 

ਸੋਲ੍ਹਾਂ ਧੀਆਂ

ਚਾਰ ਜਵਾਈ (ਉਂਗਲਾਂ ਅਤੇ ਅੰਗੂਠਾ)

ਬੁਝਾਰਤ 

ਲੋਹੇ ਦੀ ਚਾਦਰ ਦੇ ਬਣੇ ਬਕਸੇ ਨੂੰ ਕੀ ਕਿਹਾ ਜਾਂਦਾ ਹੈ ? ਟਰੰਕ )

ਬੁਝਾਰਤ 

ਇੱਕ ਟੋਟਰੂ ਦੇ 2 ਬੱਚੇ
ਨਾ ਉਹ ਖਾਂਦੇ ਨਾ ਉਹ ਪੀਂਦੇ
ਬਸ ਦੇਖ-ਦੇਖ ਜੀਂਦੇ …… (ਅੱਖਾਂ eyes )

ਬੁਝਾਰਤ 

ਉਹ ਗਈ oh gayi oh aayi 
ਆਹ ਆਈ…………..( ਨਜ਼ਰ)

ਬੁਝਾਰਤ 

ਆਲ਼ਾ ਕੌਡੀਆਂ ਵਾਲ਼ਾ aala kodiyan wala wich meri bhuto nachdi 
ਵਿਚ ਮੇਰੀ ਭੂਟੋ ਨੱਚਦੀ…… ( ਮੂੰਹ ਵਿਚਲੇ ਦੰਦ ਤੇ ਜੀਭ)

ਬੁਝਾਰਤ 

ਲੰਮੇ ਤੇ ਮੋਟੇ ਰੱਸੇ ਨੂੰ ਕੀ ਕਹਿੰਦੇ ਹਨ? lame te mote rasse nu ki kehnde ne 

ਲੱਜ )

ਬੁਝਾਰਤ 

ਲੱਗ-ਲੱਗ ਕਹੇ ਨਾ ਲੱਗਦੇ lag lag kahe na lagde bin akhe lag jande 

ਬਿਨ ਆਖੇ ਲੱਗ ਜਾਂਦੇ
ਮਾਮੇ ਨੂੰ ਲੱਗਦੇ
ਤਾਏ ਨੂੰ ਨਹੀਂ ਲੱਗਦੇ …….( ਬੁੱਲ)

ਬੁਝਾਰਤ 

ਬਾਪੂ ਕਹੇ ਤੇ ਅੜ ਜਾਂਦਾ
ਚਾਚਾ ਕਹੇ ਤਾਂ ਖੁਲ੍ਹ ਜਾਂਦਾ…..( ਮੂੰਹ ਬੰਦ ਤੇ ਖੁੱਲਾ)

ਬੁਝਾਰਤ 

ਮੱਕੀ ਜਾਂ ਕਣਕ ਨੂੰ ਮੋਟੀ ਪੀਹ ਕੇ ਵਿਚ ਲੂਣ, ਮਿਰਚ ਪਾ ਕੇ, ਪਾਣੀ ਵਿਚ ਰਿੰਨ੍ਹ ਕੇ ਬਣਾਈ ਖਾਣ ਵਾਲੀ ਵਸਤ ਨੂੰ ਕੀ ਕਹਿੰਦੇ ਹਨ?

ਦਲੀਆ )

ਬੁਝਾਰਤ 

ਆਈ ਸੀ
ਪਰ ਦੇਖੀ ਨਹੀਂ….. ( ਨੀਂਦ)

ਬੁਝਾਰਤ 

ਦਸ ਜਾਣੇ ਪਕਾਣ ਵਾਲ਼ੇ
ਬੱਤੀ ਜਾਣੇ ਖਾਣ ਵਾਲ਼ੇ
ਝੰਡੋ ਕੁੜਿ ਸਮੇਟਣ ਵਾਲ਼ੀ
ਮੌਜਧੈਣ ਸਾਂਭਣ ਤੇ………( ਉਂਗਲਾਂ, ਦੰਦ, ਜੀਭ ਤੇ ਢਿੱਡ)

ਬੁਝਾਰਤ 

ਨਿੱਕੀ ਜਿਹੀ ਡੱਬੀ
ਖੋ ਗਈ ਸਬੱਬੀ
ਮੁੜ ਕੇ ਨਾ ਲੱਭੀ……… ( ਜਾਨ)

ਬੁਝਾਰਤ 

ਨਿੱਕੀ ਜਿਹੀ ਪਿੱਦਣੀ
ਪਿੱਦ-ਪਿੱਦ ਕਰਦੀ
ਸਾਰੇ ਜਹਾਨ ਦੀ
ਲਿੱਦ ਕੱਠੀ ਕਰਦੀ…… ( ਬਹੁਕਰ/ਝਾੜੂ )

ਬੁਝਾਰਤ 

ਤਾਰੇ ਕਿੰਜ ਟਿਕਾਏ, ਦੇਖਾਂ ਚੰਨ ਤਾਂ ਹੋਵੇ ਅਚੰਭਾ।
ਪੂਰੀ ਧਰਤੀ 'ਤੇ ਤਣਿਆ, ਨਾ ਕੋਈ ਸੋਟੀ, ਨਾ ਹੀ ਖੰਭਾ।
ਆਕਾਸ਼ )

ਬੁਝਾਰਤ 

ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲਾਵਾਂ ਝਾਂਜਰਾਂ,
ਸਾਰਾ ਪਿੰਡ ਸੌਂ ਗਿਆ, ਨੰਗ ਮਾਰੇ ਚਾਂਗਰਾਂ।
ਕੁੱਤਾ )

ਬੁਝਾਰਤ 

ਦੋ ਕੁੜੀਆਂ ਕਾਠ ਵਿਚ ਜੜੀਆਂ,
ਚੀਕਾਂ ਮਾਰ ਅਸਮਾਨੀਂ ਚੜ੍ਹੀਆਂ।
ਬੰਦੂਕ )

ਬੁਝਾਰਤ 

ਓਲ੍ਹਣੀ ਮੋਲ੍ਹਣੀ
ਦਰਾਂ ਚ ਖੋਲ੍ਹਣੀ………(ਜੁੱਤੀ…)

ਬੁਝਾਰਤ 

ਝਿੰਗਾਂ ਨਾਲ ਘੇਰੀ ਥਾਂ ਨੂੰ ਕੀ ਕਹਿੰਦੇ ਹਨ?

ਵਾੜਾ )

ਬੁਝਾਰਤ 

ਨਿੱਕਾ ਜਿਹਾ ਕਾਕਾ
ਘਰ ਦਾ ਰਾਖਾ…… ( ਜਿੰਦਰਾ)

ਬੁਝਾਰਤ 

ਅੱਗਿਉਂ ਨੀਵਾਂ ਪਿੱਛਿਉਂ ਉੱਚਾ
ਘਰ-ਘਰ ਫਿਰੇ ਹਰਾਮੀ ਲੁੱਚਾ……. (ਛੱਜ)

ਬੁਝਾਰਤ 

ਜਿਥੇ ਮੀਂਹ ਦਾ ਪਾਣੀ ਇਕੱਠਾ ਹੋਵੇ ਤੇ ਸਾਰਾ ਸਾਲ ਖੜ੍ਹਾ ਰਹੇ, ਉਸ ਥਾਂ ਨੂੰ ਕੀ ਕਹਿੰਦੇ ਹਨ?

ਟੋਭਾ )

ਬੁਝਾਰਤ 

ਮਿੱਟੀ ਦਾ ਘੋੜਾ
ਲੋਹੇ ਦੀ ਲਗਾਮ
ਉੱਤੇ ਬੈਠਾ ਗੁਦਗੁਦਾ ਪਠਾਣ… (ਚੁੱਲਾ,ਤਵਾ ਤੇ ਰੋਟੀ….)

ਬੁਝਾਰਤ 

ਕਾਲ਼ਾ ਹੈ ਪਰ ਕਾਗ ਨਹੀਂ
ਲੰਮਾ ਹੈ ਪਰ ਨਾਗ ਨਹੀਂ………. ( ਪਰਾਂਦਾ )

ਬੁਝਾਰਤ 

ਘੋੜੇ ਦੀ ਇਕ ਪਾਸੇ ਦੀ ਅਗਲੀ ਲੱਤ ਨਾਲ ਤੇ ਇਕ ਪਾਸੇ ਦੀ ਪਿਛਲੀ ਲੱਤ ਨਾਲ ਬੰਨ੍ਹੇ ਰੱਸੇ ਨੂੰ ਕੀ ਕਹਿੰਦੇ ਹਨ?

ਪੈਂਖੜ )

ਬੁਝਾਰਤ 

ਇੰਨੀ ਕੁ ਡੱਡ
ਕਦੀ ਨਾਲ਼ ਕਦੇ ਅੱਡ……….. ( ਟਿਚ-ਬਟਨ / ਕੁੰਜੀ )

ਬੁਝਾਰਤ 

ਹਾਬੜ ਦਾਬੜ ਪਈ ਕੁੜੇ
ਪੜਥੱਲੋ ਕਿਧਰ ਗਈ ਕੁੜੇ…… ( ਕੜਛੀ )

ਬੁਝਾਰਤ 

ਪਿੱਤਲ ਦੇ ਘੜੇ ਦੀ ਸ਼ਕਲ ਦੇ ਬਰਤਨ ਨੂੰ ਕੀ ਕਹਿੰਦੇ ਹਨ?

ਗਾਗਰ )

ਬੁਝਾਰਤ 

ਅੰਦਰ ਭੂਟੋ
ਬਾਹਰ ਭੂਟੋ
ਛੂਹ ਭੂਟੋ………..( ਝਾੜੂ )

ਬੁਝਾਰਤ 

ਨਿੱਕੀ ਜਿਹੀ ਕੁੜੀ
ਲੈ ਪਰਾਂਦਾ ਤੁਰੀ……( ਸੂਈ- ਧਾਗਾ)

ਬੁਝਾਰਤ 

ਛੱਤ ਦੇ ਹੇਠ ਬਣੀ ਛੋਟੀ ਛੱਤ ਨੂੰ, ਜਿਸ ਉੱਪਰ ਸਮਾਨ ਰੱਖਿਆ ਜਾਂਦਾ ਹੈ, ਕੀ ਕਹਿੰਦੇ ਹਨ?

ਪਰਛੱਤੀ )

ਬੁਝਾਰਤ 

ਤਲੀ ਉੱਤੇ ਕਬੂਤਰ ਨੱਚੇ…… ( ਆਟੇ ਦਾ ਪੇੜਾ )

ਬੁਝਾਰਤ 

ਇੱਕ ਨਿੱਕਾ ਜਿਹਾ ਪਟਵਾਰੀ
ਉਹਦੀ ਸੁੱਥਣ ਬਹੁਤੀ ਭਾਰੀ……. (ਅਟੇਰਨ )

ਬੁਝਾਰਤ 

ਐਡੀ ਕੁ ਟਾਟ
ਭਰੀ ਸਬਾਤ……. ( ਦੀਵਾ )

ਬੁਝਾਰਤ 

ਮਾਂ ਜੰਮੀ ਨਹੀਂ
ਪੁੱਤ ਬਨੇਰੇ ਖੇਡੇ…… ( ਧੂੰਆਂ ਤੇ ਅੱਗ)

33.

ਅੱਠ ਹੱਡ
ਥੱਬਾ ਆਂਦਰਾਂ ਦਾ
ਜਿਹੜਾ ਮੇਰੀ ਬਾਤ ਨਾ ਬੁੱਝੁ
ਉਹ ਪੁੱਤ ਬਾਂਦਰਾਂ ਦਾ…….. ( ਮੰਜਾ )

ਬੁਝਾਰਤ 

ਡੱਗੀ ਕਿਸ ਨੂੰ ਕਹਿੰਦੇ ਹਨ?

ਗਠੜੀ ਨੂੰ )

ਬੁਝਾਰਤ 

ਬਾਤ ਪਾਵਾਂ ਬਤੋਲੀ ਪਾਵਾਂ, ਸੁਣ ਵੇ ਭਾਈ ਕਾਕੜਿਆ
ਇੱਕ ਸ਼ਖਸ ਮੈਂ ਐਸਾ ਡਿੱਠਾ, ਧੋਣ ਲੰਮੀ ਸਿਰ ਆਕੜਿਆ
..(
ਊਠ )

ਬੁਝਾਰਤ 

ਚਿੱਟੀ ਮਸੀਤ ਬੂਹਾ ਕੋਈ ਨਾ…..( ਅੰਡਾ)

ਬੁਝਾਰਤ 

ਲੰਮਾਂ ਲੰਮ- ਸੰਲਮਾਂ
ਲੰਮੇ ਦਾ ਪਰਛਾਵਾਂ ਕੋਈ ਨਾ… ( ਸੜਕ/ਦਰਿਆ)

ਬੁਝਾਰਤ 

ਚੜ੍ਹ ਚੌਂਕੀ ਤੇ ਬੈਠੀ ਰਾਣੀ
ਸਿਰ ਤੇ ਅੱਗ, ਬਦਨ ਤੇ ਪਾਣੀ…..(ਹੁੱਕਾ )

ਬੁਝਾਰਤ 

ਲੱਕ ਦੁਆਲੇ ਬੰਨ੍ਹੇ ਜਾਣ ਵਾਲੇ ਚਾਰਖਾਨੇ ਕੱਪੜੇ ਜਾਂ ਧਾਰੀਦਾਰ ਕੱਪੜੇ ਨੂੰ ਕੀ ਕਹਿੰਦੇ ਹਨ?

ਲੂੰਗੀ (ਧੋਤੀ)

ਬੁਝਾਰਤ 

ਰਾਹ ਦਾ ਡੱਬਾ
ਚੁੱਕਿਆ ਨਾ ਜਾਵੇ
ਹਾਏ ਵੇ ਰੱਬਾ……… ( ਖੂਹ/ਕੁੱਪ )

ਬੁਝਾਰਤ 

ਕਾਂਸੀ ਦੇ ਗੋਲ ਸ਼ਕਲ ਦੇ ਬਣੇ ਬਰਤਨ ਨੂੰ ਕੀ ਕਹਿੰਦੇ ਹਨ?

ਛੰਨਾ )

ਬੁਝਾਰਤ 

ਬਾਹਰੋਂ ਆਇਆ ਬਾਬਾ ਲਸ਼ਕਰੀ
ਜਾਂਦਾ-ਜਾਂਦਾ ਕਰ ਗਿਆ ਮਸ਼ਕਰੀ…… ( ਭੂੰਡ )

ਬੁਝਾਰਤ 

ਕਰੀਰ ਦੀ ਝਾੜੀ ਨੂੰ ਲੱਗੇ ਫਲ ਨੂੰ ਕੀ ਕਹਿੰਦੇ ਹਨ?

ਡੇਲੇ )

ਬੁਝਾਰਤ 

ਸਬਜ਼ ਕਟੋਰੀ ਮਿੱਠਾ ਭੱਤ
ਲੁੱਟੋ ਸਈਓ ਹੱਥੋ-ਹੱਥ……. ( ਖ਼ਰਬੂਜਾ )

ਬੁਝਾਰਤ 

ਜ਼ਨਾਨੀਆਂ ਦੇ ਗਿੱਟਿਆਂ 'ਤੇ ਪਾਉਣ ਵਾਲੇ ਚਾਂਦੀ ਦੇ ਇਕ ਗਹਿਣੇ ਨੂੰ ਕੀ ਕਹਿੰਦੇ ਹਨ?

ਪੰਜੇਬਾਂ 

ਬੁਝਾਰਤ 

ਸਈਓ ਨੀ ਇੱਕ ਡਿੱਠੇਮੋਤੀ
ਵਿੰਨ੍ਹਦਿਆਂ-ਵਿੰਨ੍ਹਦਿਆਂ ਝੜ ਗਏ
ਮੈਂ ਰਹੀ ਖਲੋਤੀ………..( ਤ੍ਰੇਲ਼-ਤੁਪਕੇ )

ਬੁਝਾਰਤ 

ਕੱਪੜੇ ਦੇ ਬਣੇ ਥੈਲੇ ਨੂੰ ਕੀ ਕਹਿੰਦੇ ਹਨ?

ਝੋਲਾ )

ਬੁਝਾਰਤ 

ਤਿੰਨ ਚੱਪੇ ਇੱਕ ਲਕੜੀ ਆਂਦੀ
ਉਸ ਦਾ ਕੀ ਕੁਝ ਘੜੀਏ ?
ਬਾਰਾਂ ਕੋਹਲੂ, ਇੱਕ ਲੱਠ
ਚਰਖਾ ਘੜਿਆ ਤ੍ਰੈ ਸਿ ਸੱਠ ( ਸਾਲ, ਮਹੀਨੇ, ਦਿਨ)

ਬੁਝਾਰਤ 

ਸ਼ੱਕਰ ਵਿਚ ਘਿਓ ਮਿਲਾ ਕੇ ਜੋ ਮਿਸ਼ਰਤ ਵਸਤ ਬਣਦੀ ਹੈ, ਉਹ ਨੂੰ ਕੀ ਕਹਿੰਦੇ ਹਨ?

ਸ਼ੱਕਰ-ਘਿਓ 

ਬੁਝਾਰਤ 

ਮਾਸੀ ਦੀ ਸੱਸ ਦੇ, ਪੋਤੇ ਦੇ ਬਾਪ ਦੇ, ਬਾਪ ਦੀ ਨੂੰਹ ਦੀ, ਮਾਂ ਨੂੰ ਕੀ ਕਹਿੰਦੇ ਹਨ?

ਨਾਨੀ )

ਬੁਝਾਰਤ 

ਜੇ ਇਸ ਬਾਤ ਦੇ ਨਾਲ਼ ਹੇਠ ਲਿਖੀ ਸਤਰ ਜੋੜ ਦੇਈਏ ਤਾਂ ਜਵਾਬ ਬਦਲ ਜਾਂਦਾ ਹੈ…..
ਅਜੇ ਵੀ ਲੱਕੜੀ ਮੇਰੇ ਹੱਥ……. (ਕਲਮ )

ਬੁਝਾਰਤ 

ਸਰਕੜੇ, ਕਾਹੀ ਆਦਿ ਨਾਲ ਬਣਾਏ ਘਰ ਨੂੰ ਕੀ ਕਹਿੰਦੇ ਹਨ?

ਛੱਪਰੀ )

ਬੁਝਾਰਤ 

ਸਿੰਜਾਈ ਲਈ ਖੂਹ ਵਿਚੋਂ ਜਾਂ ਟੋਭੇ ਵਿਚੋਂ ਪਾਣੀ ਕੱਢਣ ਵਾਲੇ ਸੰਦ ਨੂੰ ਕੀ ਕਹਿੰਦੇ ਹਨ?
ਢੀਂਗਲੀ )

ਬੁਝਾਰਤ 

ਭੇਡਾਂ-ਬੱਕਰੀਆਂ ਚਾਰਨ ਵਾਲੇ ਨੂੰ ਕੀ ਕਹਿੰਦੇ ਹਨ?

ਆਜੜੀ )

ਬੁਝਾਰਤ 

ਨਿੱਕਾ ਜਿਹਾ ਸਿਪਾਹੀ, ਉਹਦੀ ਖਿੱਚ ਕੇ ਵਰਦੀ ਲਾਹੀ।  

ਉੱਤਰ :  ਕੇਲਾ

ਬੁਝਾਰਤ 

ਏਨੀ ਕੁ ਹਿਰਨੀ, ਸਾਰਾ ਖੇਤ ਚਰਨੀ।
ਮੀਂਗਣ ਇਕ ਨਾ ਕਰਨੀ।

ਉੱਤਰ : ਦਾਤੀ

ਬੁਝਾਰਤ 

ਸ੍ਰੀਨਗਰ ਤੋਂ ਭੱਜਿਆ ਡਾਕੂ, ਕਾਨਪੁਰ ਫੜਿਆ ਗਿਆ

ਹਥੇਲੀ ਨਗਰ ਵਿਚ ਹੋਈ ਪੇਸ਼ੀ, ਨਹੁੰਪੁਰ ਆ ਕੇ ਮਰਿਆ।

ਉੱਤਰ : ਜੂੰ

ਬੁਝਾਰਤ 

ਤਿੰਨ ਲਫਜ਼ਾਂ ਦਾ ਦੇਸ਼ ਹੈ, ਜਾਣੇ ਲੱਖ ਕਰੋੜ।
ਪਿੱਠ ਕੱਟੋ ਬਣ ਜਾਂਵਦਾ, ਪੰਜ ਉਂਗਲਾਂ ਦਾ ਜੋੜ।
ਉੱਤਰ : ਪੰਜਾਬ

ਬੁਝਾਰਤ 

ਸ਼ੀਸ਼ਿਆਂ ਦਾ ਟੋਭਾ, ਕੰਡਿਆਂ ਦੀ ਵਾੜ।
ਬੁੱਝਣੀ ਆ ਤਾਂ ਬੁੱਝ, ਨਹੀਂ ਹੋ ਜਾ ਬਾਹਰ।
ਉੱਤਰ : ਅੱਖਾਂ

ਬੁਝਾਰਤ 

ਜਿਉਂ-ਜਿਉਂ ਮੈਨੂੰ ਫੋਲੋਗੇ, ਘੁੰਡੀ ਦਿਲ ਦੀ ਖੋਲ੍ਹੋਗੇ,
ਪਿਆਰ ਮੇਰੇ ਨਾਲ ਪਾਓਗੇ, ਰੂਹ ਦੀ ਭੁੱਖ ਮਿਟਾਓਗੇ।
ਉੱਤਰ : ਕਿਤਾਬ

ਬੁਝਾਰਤ 

ਤੁਰਦੀ ਹਾਂ ਤਾਂ ਪੈਰ ਨਹੀਂ, ਦੇਵਾਂ ਸਭ ਨੂੰ ਜਾਨ।
ਦੋ ਅੱਖਰਾਂ ਦੀ ਚੀਜ਼ ਹਾਂ, ਬੁੱਝੋ ਮੇਰਾ ਨਾਮ।
ਉੱਤਰ : ਹਵਾ

ਬੁਝਾਰਤ 

ਨਿੱਕੀ ਜਿਹੀ ਕੌਲੀ, ਲਾਹੌਰ ਜਾ ਕੇ ਬੋਲੀ।
ਉੱਤਰ : ਟੈਲੀਫੋਨ

ਬੁਝਾਰਤ 

ਇਕ ਸੰਦੂਕੜੀ 'ਚ ਬਾਰਾਂ ਖਾਨੇ, ਹਰ ਖਾਨੇ ਵਿਚ ਤੀਹ-ਤੀਹ ਦਾਣੇ, ਬੁੱਝਣ ਵਾਲੇ ਬੜੇ ਸਿਆਣੇ।
ਉੱਤਰ : ਸਾਲ, ਮਹੀਨੇ ਅਤੇ ਦਿਨ।

ਬੁਝਾਰਤ 

ਇਕ ਖੁੱਡ ਵਿਚ ਸੁੱਤਾ ਸੱਪ, ਦੋ ਹੱਥਾਂ ਨਾਲ ਲਿਆ ਨੱਪ।
ਉੱਤਰ : ਨਾਲਾ

ਬੁਝਾਰਤ 

ਬਾਹਰੋਂ ਲਿਆਂਦੀ ਕੱਟ-ਵੱਢ ਕੇ, ਘਰ ਵਿਚ ਨੱਥਾਂ ਪਾਈਆਂ।
ਜਦੋਂ ਪੂਰੀ ਤਿਆਰੀ ਹੋ ਗਈ, ਖੂਬ ਚਪੇੜਾਂ ਲਾਈਆਂ।
ਉੱਤਰ : ਢੋਲਕੀ

ਬੁਝਾਰਤ 

ਇਕ ਜਾਨਵਰ ਰੁੱਖਾ, ਜਿਸ ਦੇ ਸਿਰ 'ਤੇ ਪੱਖਾ।
ਉੱਤਰ : ਮੋਰ

ਬੁਝਾਰਤ 

4 ਪੈਰ ਮਣ-ਮਣ ਦੇ, 80 ਮਣ ਦਾ ਜੱਟ।
ਬੁੱਝਣੀ ਐ ਤਾਂ ਬੁੱਝ, ਨਹੀਂ ਰੁਪਏ ਧਰ 60
ਉੱਤਰ : ਹਾਥੀ

ਬੁਝਾਰਤ 

ਤੂੰ ਪਾਈ ਬਾਤ, ਬਾਤ ਤਾਂ ਬੜੀ ਚੰਗੀ ਆ,
ਖੱਡ ਵਿਚ ਹੈ ਮਿਆਊਂ, ਉਹਦੀ ਪੂਛ ਨੰਗੀ ਆ |

ਉੱਤਰ : ਪਤੀਲੀ ਵਿਚ ਕੜਛੀ

ਬੁਝਾਰਤ 

ਹੇਠਾਂ ਮਿੱਟੀ ਦਾ ਮਟੁੰਨ,
ਉੱਤੇ ਲੋਹੇ ਦਾ ਘਸੁੰਨ,
ਉੱਤੇ ਗੁਦਗੁਦੀਆਂ |

ਉੱਤਰ : ਚੁੱਲ੍ਹਾ, ਤਵਾ ਤੇ ਰੋਟੀ

 ਬੁਝਾਰਤ 

ਰੋਟੀ ਪਕਾਉਣ ਵਾਲੀ ਭੜੋਲੇ ਵਰਗੀ ਉੱਚੀ ਭੱਠੀ ਨੂੰ ਕੀ ਕਹਿੰਦੇ ਹਨ?
ਉੱਤਰ : ਤੰਦੂਰ

ਬੁਝਾਰਤ 

ਆਰ ਢਾਂਗਾ ਪਾਰ ਢਾਂਗਾ, ਵਿਚ ਟੱਲਮ ਟੱਲੀਆਂ |
ਆਉਣ ਕੂੰਜਾਂ ਦੇਣ ਗੇੜੇ, ਨਦੀ ਨਹਾਵਣ ਚੱਲੀਆਂ |
ਉੱਤਰ : ਖੂਹ ਦੀਆਂ ਟਿੰਡਾਂ

ਬੁਝਾਰਤ 

ਵੱਡੇ ਆਕਾਰ ਦੀ ਰੋਟੀ ਨੂੰ ਕੀ ਕਹਿੰਦੇ ਹਨ?
ਉੱਤਰ : ਰੋਟ

ਬੁਝਾਰਤ 

ਲੱਕੜ ਦੇ ਬਣੇ ਹੋਏ ਦੀਵਾ ਰੱਖਣ ਵਾਲੇ ਅੱਡੇ ਨੂੰ ਕੀ ਕਹਿੰਦੇ ਹਨ?
ਉੱਤਰ : ਦੀਵਟ

ਬੁਝਾਰਤ 

ਅੱਧਾ ਜਲ ਵਿਚ, ਅੱਧਾ ਥਲ ਵਿਚ,
ਕੀਟ-ਪਤੰਗੇ, ਮੱਛਰ ਖਾ ਲੈਂਦਾ।
ਉੱਤਰ : ਡੱਡੂ

ਬੁਝਾਰਤ 

ਉੱਪਰੋਂ ਫਿੱਕਾ ਅੰਦਰੋਂ ਸ਼ਹਿਦ,
ਖਾਓ ਜਿਸ ਨੂੰ ਕਹਿੰਦੇ ਵੈਦ।
ਉੱਤਰ : ਗੰਨਾ

ਬੁਝਾਰਤ 

ਨਵਾਂ ਖਜ਼ਾਨਾ ਘਰ ਵਿਚ ਆਇਆ,
ਡੱਬੇ ਵਿਚ ਸੰਸਾਰ ਸਮਾਇਆ।
ਉੱਤਰ : ਟੈਲੀਵਿਜ਼ਨ

 ਬੁਝਾਰਤ 

ਕਿੱਕਰ ਦੇ ਫਲ ਨੂੰ ਕੀ ਕਹਿੰਦੇ ਹਨ?
ਉੱਤਰ : ਤੁੱਕੇ

 ਬੁਝਾਰਤ 

ਸਿਰ ਦੇ ਵਾਲਾਂ ਦੇ ਇਕ ਥਾਂ ਗੁੰਦੇ ਗੁੱਛੇ ਨੂੰ ਕੀ ਕਹਿੰਦੇ ਹਨ?
ਉੱਤਰ : ਮੀਢੀ

ਬੁਝਾਰਤ 

ਪਸ਼ੂ ਚਾਰਨ ਵਾਲੇ ਨੂੰ ਕੀ ਕਹਿੰਦੇ ਹਨ?
ਉੱਤਰ : ਪਾਲੀ

ਬੁਝਾਰਤ 

ਬੀਜੀ ਫਸਲ ਨੂੰ ਹੋਈ ਕਰੰਡ ਨੂੰ ਭੰਨਣ ਵਾਲੇ ਪੁਰਾਤਨ ਖੇਤੀ ਸੰਦ ਨੂੰ ਕੀ ਕਹਿੰਦੇ ਹਨ?
ਉੱਤਰ : ਕਰੰਡੀ

ਬੁਝਾਰਤ 

ਕੱਚੇ ਕੋਠੇ ਦੇ ਅੰਦਰ ਕੰਧ ਨਾਲ ਬਣਾਏ ਭਾਂਡੇ ਰੱਖਣ ਵਾਲੇ ਵਾਧੇ ਨੂੰ ਕੀ ਕਹਿੰਦੇ ਹਨ?
ਉੱਤਰ : ਟਾਂਡ

ਬੁਝਾਰਤ 

ਪਿੱਤਲ ਦੇ ਗੋਲ ਚੌੜੇ ਉਸ ਭਾਂਡੇ ਨੂੰ, ਜਿਸ ਵਿਚ ਆਟਾ ਗੁੰਨ੍ਹਿਆ ਜਾਂਦਾ ਹੈ, ਕੀ ਕਹਿੰਦੇ ਹਨ?
ਉੱਤਰ : ਪਰਾਤ

ਬੁਝਾਰਤ 

ਉਹ ਕਿਹੜੀ ਬੀਨ ਹੈ ਜੋ ਵਜਾਉਣ ਦੇ ਕੰਮ ਨਹੀਂ ਆਉਂਦੀ?
ਉੱਤਰ : ਸੋਇਆਬੀਨ

ਬੁਝਾਰਤ 

ਸਣ, ਸੂਤ ਦੀ ਰੱਸੀ ਵੱਟਣ ਵਾਲੇ ਲੱਕੜ ਦੇ ਬਣੇ ਜੰਤਰ ਨੂੰ ਕੀ ਕਹਿੰਦੇ ਹਨ?
ਉੱਤਰ : ਢੇਰਨਾ

ਬੁਝਾਰਤ 

ਬਾਂਸ ਦੀ ਲੰਮੀ ਡਾਂਗ ਦੇ ਇਕ ਸਿਰੇ 'ਤੇ ਲੋਹੇ ਦੇ ਲਾਏ ਤੇਜ਼ਧਾਰ ਫਲ ਨੂੰ ਕੀ ਕਹਿੰਦੇ ਹਨ?
ਉੱਤਰ : ਗੰਡਾਸੀ

ਬੁਝਾਰਤ 

ਨਿੱਕੀ ਜਿਹੀ ਛੋਕਰੀ, ਉਹਦੇ ਸਿਰ ਗੋਹੇ ਦੀ ਟੋਕਰੀ।
ਉੱਤਰ : ਹੁੱਕੀ

ਬੁਝਾਰਤ 

ਰੜੇ ਮੈਦਾਨ ਵਿਚ ਖੜ੍ਹਾ ਆਦਮੀ, ਨਾ ਤੁਰਦਾ, ਨਾ ਬੋਲੇ
ਉੱਤਰ : ਡਰਨਾ

ਬੁਝਾਰਤ 

ਚੌਰਸ ਪਿੰਜਰ ਆਂਦਰਾ ਅਨੇਕ।
ਉੱਤਰ : ਮੰਜਾ

ਬੁਝਾਰਤ 

ਸੜਕ-ਸੜਕ ਰੂੰ ਰੁੜ੍ਹੀ ਜਾਂਦੀ।
ਉੱਤਰ : ਖਰਗੋਸ਼

ਬੁਝਾਰਤ 

ਛੋਲਿਆਂ ਦੀਆਂ ਹਰੀਆਂ ਟਾਂਟਾਂ ਵਿਚੋਂ ਕੱਢੇ ਕੱਚੇ ਹਰੇ ਛੋਲਿਆਂ ਦੇ ਹਰੇ ਦਾਣਿਆਂ ਨੂੰ ਕੀ ਕਹਿੰਦੇ ਹਨ?
ਉੱਤਰ : ਛੋਲੂਆ

ਬੁਝਾਰਤ 

ਖੂਹੀਆਂ, ਖੂਹਾਂ ਵਿਚੋਂ ਪਾਣੀ ਕੱਢਣ ਵਾਲੇ ਲੋਹੇ ਦੇ ਚੌੜੇ ਮੂੰਹ ਵਾਲੇ ਬਰਤਨ ਨੂੰ ਕੀ ਕਹਿੰਦੇ ਹਨ?
ਉੱਤਰ : ਡੋਲ

ਬੁਝਾਰਤ 

ਛੋਟੇ ਮੁੰਡਿਆਂ ਦੇ ਲੱਕ ਦੁਆਲੇ ਮਣਕੇ, ਘੁੰਗਰੂ ਜਾਂ ਕੌਡੀਆਂ ਪਰੋ ਕੇ ਬੰਨ੍ਹੇ ਕਾਲੇ ਰੰਗ ਦੇ ਧਾਗੇ ਨੂੰ ਕੀ ਕਹਿੰਦੇ ਹਨ?
ਉੱਤਰ : ਤੜਾਗੀ

ਬੁਝਾਰਤ

ਏਨਾ ਲੰਮਾ ਬੰਦਾ, ਨਾਲ ਉਸ ਦੇ ਤਾਰਾਂ ਦਾ ਸ਼ਿਕੰਜਾ।
ਉੱਤਰ : ਬਿਜਲੀ ਦਾ ਖੰਭਾ

ਬੁਝਾਰਤ

ਅੰਦਰੋਂ ਲਾਲ ਬਾਹਰੋਂ ਕਾਲੀ,
ਚੁਗੀ ਜਾਵਾਂ ਵਿਚ ਰੱਖ ਕੇ ਥਾਲੀ।
ਉੱਤਰ : ਮਸਰਾਂ ਦੀ ਦਾਲ

ਬੁਝਾਰਤ

ਵੀਹ ਸੀਸ ਫੜ ਧੜੋਂ ਉਤਾਰੇ, ਕੀਤਾ ਖੂਨ ਨਾ ਜਾਨੋਂ ਮਾਰੇ।

ਉੱਤਰ : ਨਹੁੰ

ਬੁਝਾਰਤ

ਜਲ ਵਿਚ ਹੋਇਆ, ਜਲ ਵਿਚ ਮੋਇਆ।
ਜਲ ਵਿਚ ਉਸ ਦੇ ਸਾਸ, ਨਾ ਹੱਡੀ ਨਾ ਮਾਸ।

ਉੱਤਰ : ਪਾਣੀ ਦਾ ਬੁਲਬੁਲਾ

ਬੁਝਾਰਤ

ਇਤਨੀ ਕੁ ਡੱਬੀ, ਖੋ ਗਈ ਸਬੱਬੀ, ਮੁੜ ਕੇ ਨਾ ਲੱਭੀ।

ਉੱਤਰ : ਜਾਨ

ਡਿੰਗ-ਪੜਿੰਗੀਆਂ ਲੱਕੜੀਆਂ, ਡਿੰਗ ਪੜਿੰਗਾ ਰਸ,
ਜਿਹੜਾ ਮੇਰੀ ਬਾਤ ਨਾ ਬੁੱਝੇ, ਰੁਪਏ ਦੇਵੇ ਦਸ।

ਉੱਤਰ : ਜਲੇਬੀ

ਬੁਝਾਰਤ

ਇਕ ਮਾਂ, ਧੀਆਂ-ਪੁੱਤਰ ਬੇਸ਼ੁਮਾਰ,
ਬਚਦੇ ਜੋ ਹੋ ਜਾਂਦੇ ਨੇ ਕੁੰਡਲੋਂ ਬਾਹਰ।

ਉੱਤਰ : ਸੱਪ

ਬੁਝਾਰਤ

ਅਮਰ ਵੇਲ, ਅਮਰ ਵੇਲ, ਕਈਆਂ ਦੇ ਕੁਹਾੜੇ ਟੁੱਟੇ,
ਪਰ ਅਮਰ ਵੇਲ ਨਹੀਂ ਟੁੱਟਦੀ।

ਉੱਤਰ : ਛਾਂ

ਬੁਝਾਰਤ

ਐਡੇ ਜ਼ੋਰ ਦੀ ਵਰਖਾ ਹੋਈ, ਹਾਥੀ ਖੜ੍ਹਾ ਨਹਾਵੇ,
ਸਾਰਾ ਸ਼ਹਿਰ ਵਿਚ ਡੁੱਬ ਜਾਵੇ, ਪਰ ਕੌਲ ਨਾ ਭਰਿਆ ਜਾਵੇ।

ਉੱਤਰ : ਤਰੇਲ

ਬੁਝਾਰਤ

ਕੌਣ ਤਪੱਸਿਆ ਨਿੱਤ ਕਰੇ, ਕੌਣ ਜੋ ਨਿੱਤ ਨਹਾਵੇ,
ਕੌਣ ਜੋ ਸਭ ਰਸ ਉਗਲਦਾ, ਕੌਣ ਜੋ ਸਭ ਰਸ ਖਾਵੇ।

ਉੱਤਰ : ਸੂਰਜ , ਮੱਛੀ, ਬੱਦਲ, ਧਰਤੀ

ਬੁਝਾਰਤ

ਜਦ ਮੈਂ ਆਉਂਦੀ ਹਾਂ, ਸਭ ਦੇ ਮਨ ਭਾਉਂਦੀ ਹਾਂ,
ਜਦ ਮੈਂ ਜਾਂਦੀ ਹਾਂ, ਸਭ ਨੂੰ ਬਹੁਤ ਸਤਾਉਂਦੀ ਹੈ।

ਉੱਤਰ : ਬਿਜਲੀ

ਬੁਝਾਰਤ

ਲਾਲ ਗਾਂ ਲੱਕੜ ਖਾਵੇ,
ਪਾਣੀ ਪੀ ਕੇ ਮਰ ਜਾਵੇ।

ਉੱਤਰ : ਅੱਗ

ਬੁਝਾਰਤ

ਧੁੱਪ ਦੇਖ ਕੇ ਪੈਦਾ ਹੋਇਆ, ਛਾਂ ਦੇਖ ਮੁਰਝਾ ਗਿਆ।

ਉੱਤਰ : ਮੁੜ੍ਹਕਾ

ਬੁਝਾਰਤ

ਐਡੀ ਦਿੱਲੀ ਦੇ ਵਣਜਾਰੇ, ਚਿੱਟੀ ਚਾਦਰ ਪਏ ਚੰਗਿਆੜੇ।

ਉੱਤਰ : ਸੂਰਜ, ਚੰਦ, ਤਾਰੇ

ਬੁਝਾਰਤ

ਸਾਉਣ-ਭਾਦੋਂ ਇਕ ਰੁੱਤ, ਦੋ ਬੁੱਢੀਆਂ ਦੀ ਇਕ ਗੁੱਤ।

ਉੱਤਰ : ਪੀਂਘ

ਬੁਝਾਰਤ

ਅੰਤ ਕਟੇ ਤਾਂ ਬਣਦਾ ਕਾਂ, ਸ਼ੁਰੂ ਕੱਟੇ ਹਾਥੀ ਬਣ ਜਾਂ।
ਵਿਚਾਲਾ ਕੱਟੇ ਕਾਜ ਬਣ ਜਾਵਾਂ, ਕਿਹੜਾ ਦੱਸੂ ਉਸ ਦਾ ਨਾਂਅ।

ਉੱਤਰ : ਕਾਗਜ਼।

ਬੁਝਾਰਤ

ਸਾਲ ਮਗਰੋਂ ਗੱਡੀ ਆਈ
ਕੋਈ ਚੜ੍ਹ ਗਿਆ ਕੋਈ ਰਹਿ ਗਿਆ?

ਉੱਤਰ : ਨਤੀਜਾ

ਬੁਝਾਰਤ

ਸਾਨੂੰ ਦੇ ਕੇ ਗਏ ਬਾਹਰਲੇ ਬੰਦੇ
ਸਵੇਰੇ ਉਠਦਾ ਹਰ ਕੋਈ ਮੰਗੇ।

ਉੱਤਰ : ਚਾਹ

ਬੁਝਾਰਤ

ਇਕ ਚੀਜ਼ ਜੋ ਬਾਹਰੋਂ ਆਵੇ
ਮੋਟਰ ਕਾਰਾਂ ਤਾਈਂ ਭਜਾਵੇ।

ਉੱਤਰ : ਪੈਟਰੋਲ-ਡੀਜ਼ਲ

ਬੁਝਾਰਤ

ਧਰਤੀ ਦਾ ਬਣਿਆ ਭਗਵਾਨ
ਉਹਦੇ ਪਿੱਛੇ ਪਿਆ ਜਹਾਨ।

ਉੱਤਰ : ਪੈਸਾ

ਬੁਝਾਰਤ

ਐਸਾ ਵਹਿੜਕਾ ਹਲ ਵਾਹੇ ਟਿੱਬੀ ਢਾਹੇ
ਅੱਸੀ ਨੱਥਾਂ ਪਾਈਆਂ ਹਜੇ ਬੁੜ੍ਹਕਦਾ ਜਾਵੇ।

ਉੱਤਰ : ਢੋਲ

ਬੁਝਾਰਤ

ਤੇਜ਼ੀ ਉਸ ਦੀ ਨੁਕਸਾਨ ਕਰੇ
ਉਹਦੇ ਬਿਨ ਨਾ ਬਿੰਦ ਸਰੇ। 

ਉੱਤਰ : ਹਵਾ

ਬੁਝਾਰਤ

ਲੰਬੀਆਂ-ਲੰਬੀਆਂ ਤਾਰਾਂ
ਉੱਤੇ ਚੱਲਣ ਮਾਰੂਤੀ ਕਾਰਾਂ।

ਉੱਤਰ : ਵਾਲ ਤੇ ਜੂੰਆਂ

ਬੁਝਾਰਤ

ਦੋ ਬਾਜੂ ਉਹਦੇ ਪਾਵੇ ਚਾਰ
ਚਾਹੁੰਦੀ ਉਹਨੂੰ ਸਾਰੀ ਸਰਕਾਰ। 

ਉੱਤਰ : ਕੁਰਸੀ

ਬੁਝਾਰਤ

ਨਿੱਕੀ ਜਿਹੀ ਨਰਸ
ਪੀਲੇ ਕੱਪੜੇ ਪਾਉਂਦੀ ਏ
ਮੁਫਤ ਟੀਕੇ ਲਾਉਂਦੀ ਏ।

ਉੱਤਰ : ਭਰਿੰਡ

ਬੁਝਾਰਤ 

ਚੂਨੇ ਗੱਚ ਹਵੇਲੀ,
ਬੂਹਾ ਕੋਈ ਨਾ।

ਉੱਤਰ : ਆਂਡਾ

ਬੁਝਾਰਤ

ਹਰੀ ਟੋਪੀ ਲਾਲ ਦੁਸ਼ਾਲਾ,
ਪੇਟ ਵਿਚ ਮੋਤੀਆਂ ਦੀ ਮਾਲਾ।

ਉੱਤਰ : ਲਾਲ ਮਿਰਚ

ਬੁਝਾਰਤ

ਚਿੱਟੀ ਪਲੇਟ ਵਿਚ ਕਾਲਾ ਰਸਗੁੱਲਾ।

ਉੱਤਰ : ਅੱਖ

ਬੁਝਾਰਤ

ਤਿੰਨ ਭਰਾ, ਜਿਹੜੇ ਆਪਸ ਵਿਚ ਫੜੇ ਨਹੀਂ ਜਾਂਦੇ,
ਜਿੰਨਾ ਮਰਜ਼ੀ ਤੇਜ਼ ਭੱਜ ਲੈਣ। 

ਉੱਤਰ : ਪੱਖੇ ਦੇ ਪਰ

ਬੁਝਾਰਤ

ਹਰੀ-ਹਰੀ ਕੋਠੜੀ,
ਵਿਚ ਵਿਛਿਆ ਗਲੀਚਾ ਲਾਲ।

ਉੱਤਰ : ਤਰਬੂਜ਼

ਬੁਝਾਰਤ